ਪਚਾਇਤੀ ਮਤਾ ਗ੍ਰਾਮ ਪਿੰਡ ਰਸੂਲਪੁਰ ਅਤੇ ਬਸੀ ਬੱਲੋ
14/09/2025
ਸਾਡੇ ਪਿੰਡਾਂ ਵਿੱਚ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਸਾਰੇ ਬਾਹਰੀ ਰਾਜਾਂ ਤੋਂ ਆਏ ਪ੍ਰਵਾਸੀ ਮਜਦੂਰ ਰਹਿਣ ਲੱਗ ਪਏ ਹਨ | ਪਰ ਸਾਡੇ ਲਈ ਲਾਜਮੀ ਹੈ ਕਿ ਸੁਰੱਖਿਆ ਅਤੇ ਭਵਿੱਖ ਦੇ ਹਿਸਾਬ ਨਾਲ ਉਹਨਾਂ ਦਾ ਰਿਕਾਰਡ ਪਿੰਡ ਪੱਧਰ ਤੇ ਰੱਖਿਆ ਜਾਵੇ । ਇਕ ਪੰਜ ਆਲ ਦੇ ਬੱਚੇ ਨਾਲ ਵਾਪਰੀ ਘਟਨਾ ਨੇ ਸਭ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਪਿਛਲੇ ਕੁੱਝ ਸਮੇਂ ਵਿੱਚ ਖਾਸਕਾਰ ਪ੍ਰਵਾਸੀ ਲੋਕਾਂ ਵੱਲੋਂ ਬੱਚਿਆਂ ਨਾਲ ਸੋਸ਼ਣ ਹੋਣ ਦੀਆਂ ਘਟਨਾਵਾਂ ਵਿਚ ਬੇਹੱਦ ਵਾਧਾ ਹੋਇਆ ਹੈ। ਯੂ ਪੀ ਦੀ ਸਰਕਾਰ ਵੱਲੋਂ ਕ੍ਰਿਮੀਨਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਤੋਂ ਬਾਅਦ ਉਹ ਲੋਕ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਪਹਿਚਾਣ ਛੁਪਾ ਕੇ ਰਹਿ ਰਹੇ ਹਨ, ਜੋ ਕਿ ਸਾਡੇ ਪਰਿਵਾਰਾਂ, ਸਾਡੇ ਸਮਾਜ ਲਈ ਖਤਰਾ ਬਣ ਚੁੱਕੇ ਹਨ, ਇਸ ਲਈ ਇਹਨਾਂ ਸਭ ਪ੍ਰਵਾਸੀ ਲੋਕਾਂ ਦੀ ਪਹਿਚਾਣ ਹੋਣੀ ਤੇ ਹਿਕਾਰਡ ਰਖਿਆ ਜਾਣਾ ਬੇਹੱਦ ਜਰੂਰੀ ਹੈ । ਇਸ ਮੁੱਖ ਮੁੰਦੇ ਨੂੰ ਮੁੱਖ ਰੱਖਦੇ ਹੋਏ ਮਿਤੀ -14-9-2025 ਨੂੰ ਪਿੰਡ ਰਸੂਲਪੁਰ ਤੇ ਬਸੀ ਬੱਲੋਂ ਦੀ ਪੰਚਾਇਤ ਅਤੇ ਪੰਚਾਇਤੀ ਮੈਂਬਰ ਅਤੇ ਦੇਸਾ ਪਿੰਡਾਂ ਦੇ ਸੂਝਵਾਨ ਵਿਅਕਤੀਆਂ ਦੀ ਹਾਜਰੀ ਵਿਚ ਮਤਾ ਪਾਇਆ ਹੈ ਕਿ ਕੋਈ ਵੀ ਪਿੰਡ ਵਾਸੀ ਇਹਨਾਂ ਪ੍ਰਵਾਸੀਆਂ ਨੂੰ ਕੋਈ ਜਮੀਨ ਜਾ ਪਲਾਟ ਨਹੀ ਵੇਚਿਆ ਜਾਵੇਗਾ ਤੇ ਨਾ ਹੀ ਇਹਨਾਂ ਦੇ ਕਿਸੇ ਡਾਕਿਉਮੈਟ ਤਸਦੀਕ ਕਰੇਗਾ। ਜਿੰਨਾ ਪਰਿਵਾਰਾਂ ਨੇ ਪ੍ਰਵਾਸੀਆਂ ਨੂੰ ਆਪਣੇ ਮਕਾਨ ਜਾਂ ਪਲਾਟ ਵਿੱਚ ਕਿਰਾਏ ਤੇ ਰੱਖਿਆ ਹੋਏ ਤਾਂ ਕੱਲ ਨੂੰ ਪਿੰਡ ਵਿੱਚ ਕਿਸੇ ਵੀ ਘਟਨਾਂ ਵਿਚ ਦੇਸ਼ੀ ਪਾਇਆ ਜਾਦਾ ਹੈ ਤਾਂ ਉਸਦੀ ਜਿੰਮੇਦਾਰੀ ਮਕਾਨ ਮਾਲਕ ਦੀ ਹੋਵੇਗੀ।
ਮਕਾਨ ਮਾਲਕਾਂ ਦੀ ਜਿੰਮੇਦਾਰੀ ਹੈ ਕਿ ਆਪਣੇ ਮਕਾਨ ਜਾਂ ਪਲਾਟ ਕਿਸੇ ਖੇਤੀ ਅਦਾਰੇ ਵਿੱਚ ਰਹਿੰਦੇ ਪ੍ਰਵਾਸੀ ਪਰਿਵਾਰਾਂ ਦੇ ਅਧਾਰ ਕਾਰਡ, ਵੋਟਰ ਆਈ. ਡੀ, ਪੰਚਾਇਤ ਨੂੰ ਉਹਨਾਂ ਸਾਰਾ ਵੇਰਵਾ ਪੁਲਿਸ ਵੈਰੀਇਕੇਸ਼ਨ ਕਰਵਾ ਕੇ ਪੰਚਾਇਤ ਨੂੰ ਦੇਣ, ਜੇ ਕੋਈ ਪਰਿਵਾਰ ਆਪਣੇ ਕਿਰਾਏਦਾਰਾਂ ਦਾ ਵੇਰਵਾ ਅਧਾਰ ਕਾਰਡ ਨਹੀਂ ਦਿੰਦਾ ਤਾਂ ਉਸ ਉਪਰ ਪੰਚਾਇਤੀ ਕਰਵਾਈ ਕੀਤੀ ਜਾ ਸਕਦੀ ਹੈ।
