ਚੰਡੀਗੜ੍ਹ, 20 ਸਤੰਬਰ : ਤਲਵਾਰਾ ਦੀ ਸਮਾਜ ਸੇਵੀ ਸੰਸਥਾ “ਪ੍ਰਤਿਜ਼ਨ – ਇਕ ਨਵੀਂ ਸੋਚ” ਨੇ ਅੱਜ ਆਪਣੇ ਦਾਨੀ ਸਜਣਾਂ ਦੀ ਮਦਦ ਨਾਲ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਮੰਡ ਮੈਣੀ, ਮੰਡ ਇੰਦੌਰਾ ਅਤੇ ਮੰਡ ਮੰਝਵਾਂ ਵਿੱਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ।
ਸੰਸਥਾ ਦੇ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਸੰਸਥਾ ਵੱਲੋਂ ਹਿਮਾਚਲ ਪ੍ਰਦੇਸ਼ ਦੀ ਧਾਰਮਿਕ ਸੰਸਥਾ ਬਾਬਾ ਹਰਿ ਸ਼ਾਹ ਅੰਬੋਆ ਦਰਬਾਰ, ਮਹਾਰਾਜ ਸ਼੍ਰੀ ਮਹੇਸ਼ ਪੂਰੀ ਜੀ (ਸ਼੍ਰੀ ਬ੍ਰਹਮ ਸਤ੍ਯ ਮਹੇਸ਼ ਚੈਰੀਟੇਬਲ ਸੋਸਾਇਟੀ, ਸ਼ਿਵ ਮੰਦਰ ਫਤਿਹਪੁਰ), ਜਾਗਰੂ ਬਾਬਾ ਜੀ (ਚੰਗੜਵਾਂ) ਅਤੇ ਸਾਰੇ ਦਾਨੀ ਸਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸੰਸਥਾ ਨੇ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਲੋਕ ਐਸੇ ਹੀ ਸਹਿਯੋਗ ਲਈ ਅੱਗੇ ਆਉਣ। ਮੈਂਬਰਾਂ ਨੇ ਭਰੋਸਾ ਦਵਾਇਆ ਕਿ ਜਿੱਥੇ ਵੀ ਲੋਕਾਂ ਨੂੰ ਮਦਦ ਦੀ ਲੋੜ ਹੋਵੇਗੀ, ਸੰਸਥਾ ਹਮੇਸ਼ਾਂ ਅਗ੍ਰਸਰ ਰਹੇਗੀ।


