ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਲੱਖਣ ਕੋਸ਼ਿਸ਼ …

ਦੇਸ਼ ਭਰ ਦੇ ਮਸ਼ਹੂਰ ਕਲਾਕਾਰਾਂ (ਚਿੱਤਰਕਾਰ) ਨੇ ਆਪਣੀਆਂ ਬਣਾਈਆਂ ਖਾਸ ਤਸਵੀਰਾਂ ਭੇਜੀਆਂ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਕਲਾ ਭਵਨ ਵਿੱਚ ਪ੍ਰਦਰਸ਼ਨੀ ਲਗਾ ਕੇ ਵੇਚਿਆ ਜਾਣਾ ਹੈ।
ਦਰਅਸਲ ਇਹ ਕੋਈ ਸਧਾਰਨ ਤਸਵੀਰਾਂ ਨਹੀਂ, ਸਗੋਂ ਕਈ ਕਈ ਲੱਖ ਕੀਮਤ ਵਾਲੀਆਂ ਤਸਵੀਰਾਂ ਹਨ, ਟੀਚਾ ਹੈ ਕਿ ਜਿਨ੍ਹਾਂ ਵੀ ਪੈਸਾ ਇਕੱਠਾ ਹੋਏਗਾ ਉਸ ਨਾਲ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇਗੀ।

ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 168 ਕਲਾਕਾਰਾਂ ਨੇ ਆਪਣਾ ਕਲਾ-ਸੰਗ੍ਰਹਿ (ਪੇਂਟਿੰਗ) ਦਾਨ ਕੀਤਾ ਹੈ, ਜਿਸ ਵਿੱਚ ਫੋਟੋਗ੍ਰਾਫ਼ੀ, ਮੂਰਤੀਆਂ ਅਤੇ ਪੇਂਟਿੰਗਜ਼ ਸ਼ਾਮਲ ਹਨ। ਇਨ੍ਹਾਂ ਪੇਂਟਿੰਗ ਨੂੰ ਵੇਚ ਕੇ ਜਿੰਨਾ ਵੀ ਪੈਸਾ ਇਕੱਠਾ ਹੋਵੇਗਾ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਖ਼ਰਚਿਆ ਜਾਵੇਗਾ ।

ਇਹ ਉਪਰਾਲਾ ਪੰਜਾਬ ਕਲਾ ਭਵਨ ਅਤੇ ਪ੍ਰਸਿੱਧ ਆਰਟਿਸਟ ਮਿਨੀ ਬੈਸ ਦੇ ਸਹਿਯੋਗ ਨਾਲ ਕੀਤਾ ਗਿਆ। ਗੁਰਦੀਪ ਧੀਮਨ ਨੇ ਦੱਸਿਆ ਕਿ ਕੁੱਲ 469 ਆਰਟ ਵਰਕ (ਤਸਵੀਰਾਂ) ਕਰੋੜਾਂ ਰੁਪਏ ਦੀ ਕੀਮਤ ਦੇ ਹਨ, ਜੋ ਹੜ੍ਹ ਪੀੜਤਾਂ ਦੀ ਮਦਦ ਲਈ ਵੇਚੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ, “ਸਾਨੂੰ ਪਿਛਲੇ 4 ਦਿਨਾਂ ਵਿੱਚ 7 ਲੱਖ ਰੁਪਏ ਤੋਂ ਵੱਧ ਇਕੱਠੇ ਹੋਏ ਹਨ। ਪ੍ਰਦਰਸ਼ਨੀ 17 ਸਤੰਬਰ ਤੋਂ ਸ਼ੁਰੂ ਹੋਈ ਹੈ ਅਤੇ 25 ਸਤੰਬਰ ਤੱਕ ਚੱਲੇਗੀ। ਪਹਿਲੇ ਦਿਨ ਦੀ ਵਿਕਰੀ ਹੀ 2 ਲੱਖ ਰੁਪਏ ਦੀ ਹੋਈ ਸੀ। ਇਸ ਉਪਰਾਲੇ ਨਾਲ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਦੋਵੇਂ ਵੱਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਹੋ ਰਹੀ ਹੈ। ਸਾਰੀ ਰਕਮ ਸਿੱਧੀ ਰਾਹਤ ਕਾਰਜਾਂ ਲਈ ਭੇਜੀ ਜਾਵੇਗੀ।”

ਗੁਰਦੀਪ ਧੀਮਨ ਨੇ ਹੋਰ ਦੱਸਿਆ ਕਿ ਪ੍ਰਦਰਸ਼ਨੀ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਹੈ ਜੋ ਇਹ ਨਿਰਧਾਰਤ ਕਰੇਗੀ ਕਿ ਇਕੱਠੀ ਕੀਤੀ ਰਕਮ ਕਿਵੇਂ ਵਰਤੀ ਜਾਵੇ। ਦੁਨੀਆ ਪ੍ਰਸਿੱਧ ਕਲਾਕਾਰਾਂ ਨੇ ਵੀ ਆਪਣੀਆਂ ਕਲਾ ਰਚਨਾਵਾਂ ਬਿਨਾਂ ਕੋਈ ਮੁਆਵਜ਼ਾ ਲਏ ਦਿੱਤੀਆਂ ਹਨ। ਇੱਥੇ 1 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੇ ਆਰਟ ਵਰਕ ਹਨ, ਜਿਨ੍ਹਾਂ ਦੀ ਮਾਰਕੀਟ ਕੀਮਤ ਕਾਫ਼ੀ ਵੱਧ ਹੈ

Leave a Reply

Your email address will not be published. Required fields are marked *