ਅਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ AI117 ਨਾਲ 4 ਅਕਤੂਬਰ 2025 ਨੂੰ ਉਡਾਣ ਦੇ ਅੰਤਿਮ ਪੜਾਅ ਦੌਰਾਨ ਤਕਨੀਕੀ ਘਟਨਾ ਵਾਪਰੀ, ਜਹਾਜ਼ ਦੇ ਓਪਰੇਟਿੰਗ ਕ੍ਰਿਊ ਨੇ ਰੈਮ ਏਅਰ ਟਰਬਾਈਨ (RAT) ਦੀ ਡਿਪਲਾਇਮੈਂਟ ਦਾ ਪਤਾ ਲਗਾਇਆ।
ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਸਾਰੇ ਇਲੈਕਟ੍ਰਿਕਲ ਅਤੇ ਹਾਈਡਰੌਲਿਕ ਪੈਰਾਮੀਟਰ ਨਾਰਮਲ ਮਿਲੇ ਅਤੇ ਜਹਾਜ਼ ਨੇ ਬਰਮਿੰਘਮ ਵਿਖੇ ਸੁਰੱਖਿਅਤ ਲੈਂਡਿੰਗ ਕੀਤੀ।
ਘਟਨਾ ਤੋਂ ਬਾਅਦ ਜਹਾਜ਼ ਨੂੰ ਹੋਰ ਜਾਂਚ ਲਈ ਗ੍ਰਾਊਂਡ ਕਰ ਦਿੱਤਾ ਗਿਆ ਹੈ। ਇਸ ਕਾਰਨ ਬਰਮਿੰਘਮ ਤੋਂ ਦਿੱਲੀ ਜਾਣ ਵਾਲੀ ਫਲਾਈਟ AI114 ਰੱਦ ਕਰ ਦਿੱਤੀ ਗਈ ਹੈ ਅਤੇ ਯਾਤਰੀਆਂ ਦੀ ਸੁਵਿਧਾ ਲਈ ਵਿਕਲਪਿਕ ਪ੍ਰਬੰਧ ਕੀਤੇ ਜਾ ਰਹੇ ਹਨ।
ਏਅਰ ਇੰਡੀਆ ਵੱਲੋਂ ਕਿਹਾ ਗਿਆ ਹੈ ਕਿ ਯਾਤਰੀਆਂ ਅਤੇ ਕ੍ਰਿਊ ਦੀ ਸੁਰੱਖਿਆ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹੈ।