ਚੰਡੀਗੜ੍ਹ : ਵੇਰਕਾ ਨੇ ਅੱਜ ਇੱਕ ਨਵਾਂ ਪ੍ਰੋਡਕਟ ਲਾਂਚ ਕਰ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ, ਜਿਸ ਨਾਲ ਸਿਹਤ ਤੰਦਰੁਸਤੀ ਵੱਲ ਵਧੇਗੀ, ਵੇਰਕਾ ਨੇ ਹੁਣ ਹਾਈ ਪ੍ਰੋਟੀਨ ਵਾਲੀ ਦਹੀਂ ਲਾਂਚ ਕੀਤੀ ਹੈ, ਇਹ ਨਵੀਂ ਹਾਈ ਪ੍ਰੋਟੀਨ ਦਹੀਂ ਸਰੀਰ ਲਈ ਲਾਭਦਾਇਕ ਹੋਵੇਗੀ ਅਤੇ ਬੱਚਿਆਂ ਤੇ ਖਿਡਾਰੀਆਂ ਲਈ ਖ਼ਾਸ ਤੌਰ ‘ਤੇ ਜ਼ਰੂਰੀ ਪੋਸ਼ਣ ਪ੍ਰਦਾਨ ਕਰੇਗੀ।
ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਮੁਤਾਬਕ ਵੇਰਕਾ ਵੱਲੋਂ ਲਗਾਤਾਰ ਨਵੇਂ ਪ੍ਰੋਡਕਟ ਜਾਰੀ ਕੀਤੇ ਜਾ ਰਹੇ ਹਨ, ਹੁਣ ਹਾਈ ਪ੍ਰੋਟੀਨ ਦਹੀਂ ਲਾਂਚ ਕੀਤੀ ਜਾ ਰਹੀ ਹੈ।
ਸਾਡਾ ਟਾਰਗੇਟ ਵਰਕਾ ਦਾ ਟਰਨਓਵਰ 10 ਹਜ਼ਾਰ ਕਰੋੜ ਰੁਪਏ ਤੱਕ ਲੈ ਕੇ ਜਾਣਾ ਹੈ। ਇਸ ਵੇਲੇ ਅਸੀਂ 6600 ਕਰੋੜ ਤੱਕ ਪਹੁੰਚ ਚੁੱਕੇ ਹਾਂ, ਜੋ ਪਹਿਲਾਂ 4200 ਕਰੋੜ ਸੀ।

ਪ੍ਰੋਜੈਕਟਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 325 ਕਰੋੜ ਰੁਪਏ ਦੇ ਪ੍ਰੋਜੈਕਟ ਮੋਹਾਲੀ, 170 ਕਰੋੜ ਦੇ ਅੰਮ੍ਰਿਤਸਰ, 84 ਕਰੋੜ ਦੇ ਜਲੰਧਰ ਵਿੱਚ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ 15 ਕਰੋੜ ਰੁਪਏ ਨਾਲ ਬਾਇਓਪ੍ਰੋਟੀਨ ਕੈਪ ਪ੍ਰੋਜੈਕਟ ਅਤੇ 15 ਕਰੋੜ ਨਾਲ ਫਿਰੋਜ਼ਪੁਰ ਵਿੱਚ ਵਰਕਾ ਦੇ ਵਿਸਥਾਰ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਵਰਕਾ ਨੂੰ 100 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਇਸ ਖੇਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕਿਸਾਨਾਂ ਅਤੇ ਆਮ ਲੋਕਾਂ ਲਈ 10 ਹਜ਼ਾਰ ਕਿੱਟਾਂ ਭੇਜੀਆਂ ਗਈਆਂ ਹਨ ਅਤੇ 21 ਹਜ਼ਾਰ ਹੋਰ ਕਿੱਟਾਂ ਭੇਜੀਆਂ ਜਾਣਗੀਆਂ। ਮਿਲਕਫੈਡ ਵੱਲੋਂ ਰਾਹਤ ਫੰਡ ਲਈ ਇੱਕ ਦਿਨ ਦੀ ਤਨਖਾਹ 21 ਲੱਖ ਰੁਪਏ ਦੇ ਰੂਪ ਵਿੱਚ ਦਿੱਤੀ ਗਈ ਹੈ।

