ਚੰਡੀਗੜ੍ਹ : ਨਗਰ ਨਿਗਮ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਅੱਜ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰ ਆਪਸ ਵਿੱਚ ਹੱਥੋਂਪਾਈ ਕਰਦੇ ਵੀ ਨਜ਼ਰ ਆਏ।
ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਕੰਮਾਂ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਮਾਮਲਾ ਇੰਨਾ ਵਧ ਗਿਆ ਕਿ ਇੱਕ ਪਾਸੇ ਦੇ ਕੌਂਸਲਰਾਂ ਨੇ ਦੂਜੇ ਪਾਸੇ ਦੇ ਕਾਗਜ਼ ਹੀ ਪਾੜ ਦਿੱਤੇ।
ਇਹ ਸਾਰਾ ਵਿਵਾਦ ਬੀਤੇ ਦਿਨੀਂ ਕੇਂਦਰੀ ਮੰਤਰੀ ਦੀ ਆਮਦ ਦੌਰਾਨ ਹੋਈ ਕੁਤਾਹੀ ਦੀ ਕਾਰਵਾਈ ‘ਤੇ ਛਿੜਿਆ। ਕੁਝ ਅਧਿਕਾਰੀਆਂ ‘ਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਪਹਿਲਾਂ ਦਫ਼ਤਰ ‘ਚ ਗੰਦ ਪਾਇਆ ਅਤੇ ਫਿਰ ਸਫ਼ਾਈ ਦਾ ਨਾਟਕ ਕਰਕੇ ਹਾਲਾਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਇਸ ਹੰਗਾਮੇ ਕਾਰਨ ਮੀਟਿੰਗ ਰੁਕੀ ਰਹੀ ਅਤੇ ਕਾਰਵਾਈ ਅਧੂਰੀ ਰਹਿ ਗਈ। ਨਗਰ ਨਿਗਮ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੌਂਸਲਰਾਂ ਵਿਚਕਾਰ ਤਣਾਅ ਕਾਇਮ ਰਿਹਾ।
