ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵਰਕਿੰਗ ਕਮੇਟੀ ਦਾ ਐਲਾਨ

ਚੰਡੀਗੜ੍ਹ, 3 ਅਕਤੂਬਰ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਅੱਜ ਆਪਣੀ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਮੁਤਾਬਕ ਸਧਾਰਨ ਪਰਿਵਾਰਾਂ ਦੇ ਕਾਰਕੁੰਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਹੈ।

ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਨ ਤੋਂ ਬਾਅਦ ਵਰਕਿੰਗ ਕਮੇਟੀ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ 15 ਸਪੈਸ਼ਲ ਇਨਵਾਇਟੀ ਵੀ ਘੋਸ਼ਿਤ ਕੀਤੇ ਗਏ ਹਨ।

ਵਰਕਿੰਗ ਕਮੇਟੀ ਦੀ ਬਣਤਰ

31 ਮੈਂਬਰ 11 ਅਗਸਤ 2025 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਏ ਜਨਰਲ ਇਜਲਾਸ ਵਿਚ ਪਾਸ ਹੋਏ ਮਤਿਆਂ ਅਨੁਸਾਰ ਚੁਣੇ ਗਏ।

10 ਮੈਂਬਰ ਪ੍ਰਧਾਨ ਵੱਲੋਂ ਨਿਯੁਕਤ ਕੀਤੇ ਗਏ।

15 ਸਪੈਸ਼ਲ ਇਨਵਾਇਟੀ ਵੱਖ-ਵੱਖ ਇਲਾਕਿਆਂ ਤੋਂ ਸ਼ਾਮਿਲ ਕੀਤੇ ਗਏ।

ਵਰਕਿੰਗ ਕਮੇਟੀ ਵਿੱਚ ਨੌਜਵਾਨ ਵਰਗ ਨੂੰ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜੁਝਾਰੂ ਕਾਰਕੁੰਨਾਂ, ਸਮਾਜਿਕ ਤੇ ਸਧਾਰਨ ਪਰਿਵਾਰਾਂ ਤੋਂ ਆਏ ਮੈਂਬਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ, ਤਾਂ ਜੋ ਹਰ ਵਰਗ ਦੀ ਅਵਾਜ਼ ਪਾਰਟੀ ਤੱਕ ਪਹੁੰਚੇ।

ਮੁੱਖ ਨਾਮਾਂ ਵਿੱਚ ਸ਼ਾਮਲ ਹਨ:
ਬੀਬੀ ਪਰਮਜੀਤ ਕੌਰ ਲਾਂਡਰਾ, ਸ. ਮਨਜੀਤ ਸਿੰਘ ਦਸੂਹਾ, ਡਾ. ਮੁਖਤਿਆਰ ਸਿੰਘ, ਬੀਬੀ ਹਰਜੀਤ ਕੌਰ ਤਲਵੰਡੀ, ਸ. ਸੁਖਵੰਤ ਸਿੰਘ ਪੰਜਲੈਂਡ, ਸ. ਚਰਨ ਸਿੰਘ ਕੰਧਵਾਲਾ, ਗਿਆਨੀ ਹਰਦੀਪ ਸਿੰਘ, ਸ. ਅਮਰਿੰਦਰ ਸਿੰਘ ਲਿਬੜਾ, ਸ. ਗੁਰਿੰਦਰ ਸਿੰਘ ਗੋਗੀ, ਸ. ਹਰਮਹਿੰਦਰ ਸਿੰਘ ਗੱਗੜਪੁਰ ਸਮੇਤ ਹੋਰ ਅਨੇਕਾਂ ਨਾਮ ਵਰਕਿੰਗ ਕਮੇਟੀ ਦਾ ਹਿੱਸਾ ਹਨ।

ਪ੍ਰਧਾਨ ਵੱਲੋਂ ਨਿਯੁਕਤ ਮੈਂਬਰਾਂ ਵਿੱਚ ਸ. ਜਸਵੰਤ ਸਿੰਘ ਪੁੜੈਣ, ਸ. ਰਘਬੀਰ ਸਿੰਘ ਰਾਜਾਸਾਂਸੀ, ਸ. ਪਰਮਪਾਲ ਸਿੰਘ ਸਭਰਾ, ਸ. ਸੁਖਦੇਵ ਸਿੰਘ ਫਗਵਾੜਾ, ਸ. ਚਰਨਜੀਤ ਸਿੰਘ ਬਠਿੰਡਾ, ਸ. ਲਵਪ੍ਰੀਤ ਸਿੰਘ ਗੰਗਾਨਗਰ ਆਦਿ ਸ਼ਾਮਿਲ ਹਨ।

ਸਪੈਸ਼ਲ ਇਨਵਾਇਟੀ ਵਰਕਿੰਗ ਕਮੇਟੀ ਵਿੱਚ ਸ. ਅਮਰੀਕ ਸਿੰਘ ਸ਼ਾਹਪੁਰ, ਸ. ਹਰਬੰਸ ਸਿੰਘ ਮੰਝਪੁਰ, ਸ. ਗੁਰਵਿੰਦਰ ਸਿੰਘ ਡੂਮਛੇੜੀ, ਸ. ਸੁਰਜੀਤ ਸਿੰਘ ਬੋਪਾਰਾਇ, ਸ. ਗਗਨਦੀਪ ਸਿੰਘ ਅਰਾਈਆਂ ਵਾਲਾ, ਸ. ਰਣਬੀਰ ਸਿੰਘ ਪੂਨੀਆ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਪ੍ਰਧਾਨ ਵੱਲੋਂ ਵਧਾਈ
ਨਵੀਂ ਵਰਕਿੰਗ ਕਮੇਟੀ ਦੇ ਐਲਾਨ ’ਤੇ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਨਵੀਂ ਟੀਮ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

Leave a Reply

Your email address will not be published. Required fields are marked *