ਚੰਡੀਗੜ੍ਹ, 15 ਸਤੰਬਰ:
ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਖ਼ਿਲਾਫ਼ ਚਲਾਈ ਮੁਹਿੰਮ ਵੱਡੇ ਨਤੀਜੇ ਦੇ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਰ ਵਿਭਾਗ ਨੇ 385 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼ ਕਰਦਿਆਂ 69.57 ਕਰੋੜ ਰੁਪਏ ਦੀ ਟੈਕਸ ਚੋਰੀ ਬੇਨਕਾਬ ਕੀਤੀ ਹੈ।
ਇਸ ਧੋਖਾਧੜੀ ਵਿੱਚ ਸ਼ਾਮਲ 7 ਵਿਅਕਤੀਆਂ ਵਿਰੁੱਧ ਦੋ ਐਫਆਈਆਰ ਦਰਜ, ਜਦਕਿ ਬਠਿੰਡਾ ਦੇ ਦੋ ਪਾਸਰਾਂ ਵਿਰੁੱਧ ਵੀ ਮਾਲ ਬਿਨਾਂ ਬਿੱਲ ਢੋਣ ਲਈ ਮਾਮਲਾ ਦਰਜ ਹੋਇਆ।
👉ਰਾਜਧਾਨੀ ਆਇਰਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਮਨੀਸ਼ ਗਰਗ ਅਤੇ ਰਿਦਮ ਗਰਗ ਤੇ 310 ਕਰੋੜ ਦੇ ਜਾਅਲੀ ਲੈਣ-ਦੇਣ ਰਾਹੀਂ 55.93 ਕਰੋੜ ਦੀ ਚੋਰੀ ਦਾ ਦੋਸ਼।
👉ਕੇ.ਕੇ. ਇੰਡਸਟਰੀਜ਼ ਤੇ 75 ਕਰੋੜ ਦੇ ਫਰਜੀ ਬਿਲਾਂ ਰਾਹੀਂ 13.64 ਕਰੋੜ ਟੈਕਸ ਚੋਰੀ ਕਰਨ ਦੇ ਸਬੂਤ ਮਿਲੇ।
👉ਬਠਿੰਡਾ ਦੇ ਦੀਪਕ ਸਿੰਗਲਾ ਅਤੇ ਵਿਵੇਕ ਸਿੰਗਲਾ ਬਿਨਾਂ ਬਿੱਲ ਸਾਮਾਨ ਢੋਣ ਦੌਰਾਨ ਕਾਬੂ।
ਚੀਮਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿੱਚ ਚਲਾਈ ਗਈ ਖ਼ਾਸ ਚੈਕਿੰਗ ਮੁਹਿੰਮ ਦੌਰਾਨ 108 ਵਾਹਨ ਤਸਦੀਕ ਲਈ ਰੋਕੇ ਗਏ, ਜਿਨ੍ਹਾਂ ਵਿੱਚੋਂ 26 ਉੱਤੇ 50 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ।
ਵਿੱਤ ਮੰਤਰੀ ਨੇ ਸਪਸ਼ਟ ਕੀਤਾ –
> “ਟੈਕਸ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਦੇ ਤਹਿਤ ਅਜਿਹੀਆਂ ਕਾਰਵਾਈਆਂ ਹੋਰ ਵੀ ਤੀਬਰਤਾ ਨਾਲ ਜਾਰੀ ਰਹਿਣਗੀਆਂ।”