ਸ਼ੁਭਮਨ ਗਿੱਲ ਤੋਂ ਬਾਅਦ ਅਭਿਸ਼ੇਕ ਹੋਏ ਆਊਟ, ਭਾਰਤ-ਪਾਕਿ ਏਸ਼ੀਆ ਕੱਪ ‘ਚ ਲੱਗਾ ਦੋਹਰਾ ਝਟਕਾ, ਜਾਣੋ ਪਕਿਸਤਾਨ ਦਾ ਸਕੋਰ
ਯੂਏਈ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ 2025 ਦੇ ਛੇਵੇਂ ਮੈਚ ਵਿੱਚ ਭਾਰਤ ਬਨਾਮ ਪਕਿਸਤਾਨ ਦਾ ਮੈਚ ਹੋ ਰਿਹਾ ਹੈ। ਭਾਰਤ ਪਾਕਿਸਤਾਨ ਦੀ ਇਸ ਲੜੀ ‘ਚ ਭਾਰਤ ਨੂੰ ਚੰਗੀ ਸ਼ੁਰੁਆਤ ਤੋਂ ਬਾਅਦ ਦੁਹਰਾ ਝੱਟਕਾ ਲੱਗਾ ਅਤੇ ਇਕ ਤੋਂ ਬਾਅਦ ਇੱਕ ਖਿਡਾਰੀ ਆਊਟ ਹੋ ਗਏ। ਦਸ ਦੀਏ ਕਿ ਅਭਿਸ਼ੇਕ ਮੈਦਾਨ ਇੱਕ ਤੋਂ ਬਾਅਦ ਇੱਕ ਛਕੇ ਮਾਰ ਕੇ 13 ਗੇਦਾਂ ਵਿੱਚ 31 ਦੌੜਾਂ ਬਣਾ ਕੇ ਆਊਟ ਹੋ ਗਏ ਹਨ ।

ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲਾ ਝਟਕਾ ਲੱਗਾ ਅਤੇ ਸ਼ੁਭਮਨ ਗਿੱਲ ਪਾਕਿਸਤਾਨੀ ਬਾਲਰ ਸਾਈਮ ਆਯੂਬ ਦੀ ਗੇਂਦ ‘ਤੇ ਵਿਕੇਟ ਦੇ ਪਿੱਛੇ ਖੜ੍ਹੇ ਹਾਰਿਸ਼ ਦੇ ਹੱਥੋਂ ਕੈਚ ਆਉਟ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 20 ਓਵਰਾਂ ਦੀ ਸਮਾਪਤੀ ਤੋਂ ਬਾਅਦ 127 ਦੌੜਾਂ 9 ਵਿਕਟਾਂ ਦੇ ਨੁਕਸਾਨ ਉੱਤੇ ਬਣਾਈਆਂ ਹਨ।
ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ 128 ਦੌੜਾਂ ਦਾ ਟੀਚਾ ਦਿੱਤਾ ਹੈ।
6 ਓਵਰਾਂ ਦੇ ਬਾਅਦ ਭਾਰਤ ਸਕੋਰ
ਭਾਰਤ ਦਾ ਸਕੋਰ 6 ਓਵਰਾਂ ਦੇ ਬਾਅਦ 2 ਵਿਕਟਾਂ ਦੇ ਨੁਕਸਾਨ ‘ਤੇ 61 ਦੌੜਾਂ ਹਨ। ਦੋਵੇਂ ਓਪਨਰ ਪਹਿਲਾਂ ਹੀ ਆਊਟ ਹੋ ਗਏ ਜਦੋਂ ਕਿ ਕਪਤਾਨ ਸੂਰਿਆ 3 ਦੌੜਾਂ ਅਤੇ ਤਿਲਕ ਵਰਮਾ ਬੈਟਿੰਗ ਕਰ ਰਹੇ ਹਨ।