ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ, ਜਿੱਤ ਨਾਲ ਭਾਰਤ ਸੁਪਰ-4 ਵਿੱਚ ਪਹੁੰਚਿਆ ।
ਕਪਤਾਨ ਸੂਰਿਆਕੁਮਾਰ ਨੇ 47 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੇ 31-31 ਰਨ ਬਣਾਏ।
ਕ੍ਰਿਕਟ ਦੇ ਮੈਦਾਨ ‘ਚ ਵੀ “ਓਪਰੇਸ਼ਨ ਸਿੰਦੂਰ” ਰਿਹਾ ਜਾਰੀ।
ਏਸ਼ੀਆ ਕਪ ਟੀ-20 ਵਿੱਚ ਭਾਰਤ ਨੇ ਪਾਕਿਸਤਾਨ ਨੂੰ ਇਕ ਪੱਖੀ ਮੁਕਾਬਲੇ ਵਿੱਚ 7 ਵਿਕਟਾਂ ਨਾਲ ਹਰਾਇਆ। ਪਾਕ ਨੇ ਭਾਰਤ ਨੂੰ 128 ਰਨ ਦਾ ਟਾਰਗੇਟ ਦਿੱਤਾ ਸੀ, ਜਿਸ ਨੂੰ ਭਾਰਤ ਨੇ ਸਿਰਫ਼ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਕਪਤਾਨ ਸੂਰਿਆਕੁਮਾਰ ਯਾਦਵ ਨੇ 47 ਰਨਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਟਾਸ ਦੌਰਾਨ ਦੋਵੇਂ ਕਪਤਾਨਾਂ ਨੇ ਨਾ ਨਜ਼ਰ ਮਿਲਾਈ ਨਾ ਹੀ ਹੱਥ ਮਿਲਾਏ। ਸੂਰਿਆਕੁਮਾਰ ਯਾਦਵ ਦੇ ਤੇਵਰ ਸਾਫ਼ ਦਿਖ ਰਹੇ ਸਨ।
ਪਾਕਿਸਤਾਨ ਸਿਰਫ਼ ਟਾਸ ਹੀ ਜਿੱਤ ਸਕਿਆ ਪਰ ਭਾਰਤ ਨੇ ਮੈਚ ਜਿੱਤ ਕੇ ਪਹਲਗਾਮ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਜਖਮਾਂ ‘ਤੇ ਕੁਝ ਹੱਦ ਤੱਕ ਮਰਹਮ ਲਗਾਇਆ।

