ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਹਲਕਾ ਸਨੌਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਥਾਂ PRTC ਦੇ ਚੇਅਰਮੈਨ ਰਣਜੋਧ ਸਿੰਘ ਹੰਢਾਣਾ ਨੂੰ ਹਲਕਾ ਸਨੌਰ ਦਾ ਨਵਾਂ ਇੰਚਾਰਜ ਐਲਾਨਿਆ ਗਿਆ ਹੈ।
ਪਾਰਟੀ ਦਾ ਦਾਅਵਾ ਹੈ ਕਿ ਇਹ ਫੈਸਲਾ ਸੰਗਠਨਕ ਮਜ਼ਬੂਤੀ ਤੇ ਹਲਕੇ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਲਿਆ ਗਿਆ ਹੈ। ਪਾਰਟੀ ਕਾਰਕੁਨ ਇਸ ਫੈਸਲੇ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਨਵੀਂ ਯੋਜਨਾ ਬਣਾਈ ਜਾਵੇਗੀ।
ਦਰਅਸਲ ਪਠਾਣਮਾਜਰਾ ਖਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਹ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਰਣਜੋਧ ਸਿੰਘ ਹੰਢਾਣਾ ਨੇ ਕਿਹਾ ਕਿ ਉਹ ਪਾਰਟੀ ਦੇ ਭਰੋਸੇ ਤੇ ਖ਼ਰੇ ਉਤਰਣ ਲਈ ਪੂਰੀ ਮਹਿਨਤ ਕਰਨਗੇ ਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਆਪਣੀ ਪਹਿਲ ਬਣਾਉਣਗੇ।