ਦਿੱਲੀ: ਦਿੱਲੀ ਪੁਲਿਸ ਨੇ 17 ਵਿਦਿਆਰਥਣਾਂ ਨਾਲ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਹੇਠ ਸਵਾਮੀ ਚੇਤਨਾਨੰਦ ਨੂੰ ਆਗਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, ਚੇਤੰਨਿਆਨੰਦ ਉੱਤੇ ਨਾ ਸਿਰਫ ਲੜਕੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹਨ, ਸਗੋਂ ਹੋਰ ਕਈ ਗੈਰਕਾਨੂੰਨੀ ਕੰਮਾਂ ਦੇ ਵੀ ਦੋਸ਼ ਹਨ। ਵਿਦਿਆਰਥਣਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਵਸੰਤ ਕੁੰਜ ’ਚ ਸਥਿਤ ਸ਼ਾਰਦਾ ਇੰਸਟੀਚਿਊਟ ਆਫ ਮੈਨੇਜਮੈਂਟ ਦੀਆਂ ਕਈ ਵਿਦਿਆਰਥਣਾਂ ਨੇ ਸਵਾਮੀ ਚੇਤੰਨਿਆਨੰਦ ਗ੍ਰਿਫ਼ਤਾਰ ਉੱਤੇ ਯੌਨ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਦੇ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਅਤੇ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕੀਤੀ। ਚੇਤਨਾਨੰਦ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਸੀ, ਪਰ ਅਦਾਲਤ ਨੇ ਉਸ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਗੰਭੀਰ ਦੋਸ਼ ਹਨ ਜਿਨ੍ਹਾਂ ਦੀ ਜਾਂਚ ਲਈ ਪੁਲਿਸ ਨੂੰ ਸਿੱਧਾ ਪੁੱਛਗਿੱਛ ਕਰਨੀ ਜ਼ਰੂਰੀ ਹੈ।
ਚੇਤੰਨਿਆਨੰਦ ਉੱਤੇ ਇਹ ਵੀ ਦੋਸ਼ ਹੈ ਕਿ ਉਹ ਲੜਕੀਆਂ ਨੂੰ ਆਪਣੇ ਬੈੱਡਰੂਮ ਵਿੱਚ ਬੁਲਾਉਂਦਾ ਅਤੇ ਉਨ੍ਹਾਂ ਨੂੰ ਸ਼ਾਰੀਰੀਕ ਸੰਬੰਧ ਬਣਾਉਣ ਲਈ ਮਜਬੂਰ ਕਰਦਾ ਸੀ। ਇਸ ਤੋਂ ਇਲਾਵਾ, ਗਰਲਜ਼ ਹੋਸਟਲ ਦੇ ਕਮਰਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਦੋਸ਼ ਵੀ ਉਸ ਉੱਤੇ ਹਨ। ਪੁਲਿਸ ਨੇ ਯੌਨ ਸ਼ੋਸ਼ਣ ਤੋਂ ਇਲਾਵਾ ਫਰਜ਼ੀ ਨੰਬਰ ਪਲੇਟ ਵਰਤਣ ਅਤੇ ਧਰਮ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਕੇਸ ਵੀ ਉਸ ਦੇ ਖ਼ਿਲਾਫ਼ ਦਰਜ ਕੀਤੇ ਹਨ।