ਅੱਜ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੰਦੇ ਹੋਏ 5 ਵਿਕਟਾਂ ਤੋਂ ਮਾਤ ਦਿਤੀ।
ਪਾਕਿਸਤਾਨ ਜਿੱਥੇ 137 ‘ਚ ਆਲ ਆਊਟ ਸੀ ਉਥੇ ਹੀ ਭਾਰਤੀ ਟੀਮ ਨੇ 150/ 5 ਨਾਲ ਜਿੱਤ ਲਿਆ
ਅੱਜ ਦੇ ਹੀਰੋ ਰਹੇ ਸ਼ਿਵਮ ਦੁਬੇ ਅਤੇ ਕੁਲਦੀਪ ਯਾਦਵ, ਸ਼ਿਵਮ ਦੁਬੇ ਨੇ ਚੌਕੇ ਤੇ ਛੱਕੇ ਮਾਰ ਕੇ ਟੀਮ ਨੂੰ ਜਿੱਤ ਦੇ ਨੇੜੇ ਕੀਤਾ , ਹਾਲਾਂਕਿ ਅੱਜ ਦਾ ਦਿਨ ਪੰਜਾਬ ਦੇ ਨੌਜਵਾਨਾਂ ਦੇ ਨਾਮ ਨਹੀਂ ਸੀ। ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਮੈਦਾਨ ‘ਚ ਆਉਂਦੇ ਹੀ ਆਊਟ ਹੋ ਗਏ।
ਜ਼ਿਕਰਯੋਗ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਮੇਸ਼ਾ ਹੀ ਜ਼ੋਰਦਾਰ ਟੱਕਰ ਦੇਖਣ ਨੂੰ ਮਿਲਦੀ ਹੈ। ਅੱਜ ਵੀ ਕ੍ਰਿਕਟ ਪ੍ਰੇਮੀਆਂ ਵਿੱਚ ਖਾਸ ਜੋਸ਼ ‘ਤੇ ਰੋਮਾਂਚ ਦੇਖਣ ਨੂੰ ਮਿਲ ਰਿਹਾ ਸੀ ਸ਼ੁਰੂਆਤ ਵਿਚ ਭਾਰਤ ਦੀ ਬਾਲਿੰਗ ਅਤੇ ਬੈਟਿੰਗ ਨੇ ਨਿਰਾਸ ਕੀਤਾ ਪਰ ਅਖੀਰ ਜਿੱਤ ਭਾਰਤ ਦੀ ਹੋਈ ।
41 ਸਾਲ ਬਾਅਦ ਅੱਜ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ। ਇਤਿਹਾਸ ਦੇ ਪੰਨਿਆਂ ਵਿੱਚ ਪਾਕਿਸਤਾਨ ਅੱਜ ਤੱਕ 12 ਫਾਈਨਲਾਂ ਵਿੱਚੋਂ 8 ਫਾਈਨਲ ਜਿਤੀਆ ਸੀ ਪਰ ਅੱਜ 9ਵੀਂ ਟਰਾਫੀ ਵੀ ਭਾਰਤ ਦੇ ਨਾਮ ਹੋਈ ਹੈ ਅਤੇ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ।
BRIEF SCORE:
PAKISTAN: 146/10 (19.1 Overs)
Sahibzada Farhan – 57 (38), Fakhar Zaman – 46 (35), Kuldeep Yadav – 4/30, Jasprit Bumrah – 2/25, Axar Patel 2/26, Varun Chakravarthy – 2/30
INDIA: 150/5 (19.4 Overs)
Tilak Varma – 69* (53), Shivam Dube – 33 (22), Faheem Ashraf – 3/29