ਅੱਜ ਦੁਬਈ ਵਿੱਚ ਭਾਰਤ ਪਾਕਿਸਤਾਨ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਸ਼ਾਨਦਾਰ ਬਾਲਿੰਗ ਕਰਦਿਆਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ 147 ਤੇ ਹੀ ਕਲੀਨ ਬੋਲਡ ਕਰ ਦਿੱਤਾ ਹੈ।
ਹਾਲਾਂਕਿ ਸ਼ੁਰੂਆਤ ਭਾਰਤੀ ਕ੍ਰਿਕਟ ਵੱਲੋਂ ਥੋੜੀ ਢਿੱਲੀ ਰਹੀ ਪਰ ਥੋੜੇ ਹੀ ਸਮੇਂ ਦੇ ਵਿੱਚ ਵਾਰਮਅਪ ਹੁੰਦੇ ਹੋਏ ਕੁਲਦੀਪ ਯਾਦਵ ਨੇ ਇੱਕ ਤੋਂ ਬਾਅਦ ਇੱਕ ਆਊਟ ਕਰਨੇ ਸ਼ੁਰੂ ਕੀਤੇ ਅਤੇ ਪਾਕਿਸਤਾਨ ਕਾਫੀ ਪ੍ਰੈਸ਼ਰ ਵਿੱਚ ਖੇਡਦਿਆਂ 147 ਰਣ ‘ਤੇ ਨਿੱਬੜ ਗਿਆ।
ਮੈਚ ਦੀ ਖਾਸ ਗੱਲ ਇਹ ਰਹੀ ਕਿ ਅੱਜ ਹਾਰਦਿਕ ਪਾਂਡਿਆ ਜ਼ਖਮੀ ਹੋਣ ਦੇ ਚਲਦਿਆਂ ਟੀਮ ਤੋਂ ਬਾਹਰ ਚੱਲ ਰਿਹਾ ਸੀ ਤਾਂ ਹਰ ਇੱਕ ਦੀ ਨਜ਼ਰ ਬਣੀ ਹੋਈ ਸੀ ਕਿ ਅੱਜ ਕਿਹੜਾ ਭਾਰਤੀ ਖਿਡਾਰੀ ਕਮਾਲ ਕਰਕੇ ਦਿਖਾਵੇਗਾ ਅਤੇ ਕਮਾਲ ਕਰਕੇ ਦਿਖਾਇਆ ਕੁਲਦੀਪ ਯਾਦਵ ਤੇ ਅਕਸ਼ਰ ਪਟੇਲ, ਜਸਪ੍ਰੀਤ ਬਮਰਾਹ ਨੇ ਅਤੇ ਆਖਰੀ ਵਿਕਟ ਲੈਕੇ ਰਿੰਕੂ ਸਿੰਘ ਨੇ ਕਮਾਲ ਕਰ ਦਿੱਤੀ।